ਸਤਿ ਸ਼੍ਰੀ ਅਕਾਲ ਜੀ,

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਸ ਮਹੀਨੇ ਨੂੰ ਸੰਸਾਰ ਭਰ ਵਿੱਚ "Women Month" ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ ਹੋਰ ਵਿਕੀ ਭਾਈਚਾਰਿਆਂ ਵਾਂਗ ਸਾਡਾ ਭਾਈਚਾਰਾ ਵੀ ਹਰ ਸਾਲ ਔਰਤਾਂ ਸੰਬੰਧੀ ਆਫਲਾਈਨ ਜਾਂ ਆਨਲਾਈਨ ਇਵੈਂਟ ਜਾਂ ਐਡਿਟ-ਏ-ਥਾਨ ਆਯੋਜਿਤ ਕਰਦਾ ਹੈ। Art+Feminism ਇੱਕ ਅੰਤਰ-ਰਾਸ਼ਟਰੀ ਮੁਹਿੰਮ ਹੈ ਜਿਸ ਦੇ ਤਹਿਤ ਟ੍ਰਾਂਸ-ਜੈਂਡਰ ਔਰਤਾਂ, ਨਾਰੀਵਾਦ, ਕਲਾ ਸੰਬੰਧੀ ਗਿਆਨ ਵਿਕੀਪੀਡੀਆ 'ਤੇ ਮੁਹਈਆ ਕਰਵਾਇਆ ਜਾਂਦਾ ਹੈ। ਭਾਰਤ 'ਚ ਹੋਰ ਵੀ ਕਈ ਭਾਈਚਾਰੇ ਇਸ ਮੁਹਿੰਮ 'ਚ ਆਪਣਾ ਹਿੱਸਾ ਪਾ ਰਹੇ ਹਨ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਭਾਈਚਾਰਾ ਵੀ ਇਸ ਮੁਹਿੰਮ 'ਚ ਆਪਣਾ ਅਹਿਮ ਯੋਗਦਾਨ ਪਾਵੇ। ਇਸ ਦੌਰਾਨ ਆਪਾਂ 23 ਮਾਰਚ 2019 ਨੂੰ 10:30 ਸਵੇਰ ਤੋਂ ਲੈ ਕੇ ਦੁਪਹਿਰ 2:30 ਵਜੇ ਤੱਕ ਬੈਠਾਂਗੇ ਅਤੇ ਔਰਤਾਂ ਸੰਬੰਧੀ ਲੇਖ ਬਣਾਵਾਂਗੇ। 


ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੀ ਮਹੀਨਾਵਾਰ ਮੀਟਿੰਗ ਵੀ ਇਸ ਦਿਨ ਹੀ ਕੀਤੀ ਜਾਵੇਗੀ। ਸਥਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਹੋਵੇਗਾ, ਜੇਕਰ ਸਥਾਨ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਇਸ ਬਾਰੇ ਸੱਥ ਤੇ ਦੱਸ ਦਿੱਤਾ ਜਾਵੇਗਾ। 

ਤੁਸੀਂ ਆਪਣੇ ਸਵਾਲ ਸੱਥ ਤੇ ਜਾ ਕੇ ਪੁੱਛ ਸਕਦੇ ਹੋ ਜਾਂ ਆਪਣੀ ਟਿੱਪਣੀ ਸਾਂਝੀ ਕਰ ਸਕਦੇ ਹੋ।


ਧੰਨਵਾਦ

ਸਤਪਾਲ

ਸੀ.ਏ., ਪੰਜਾਬੀ ਵਿਕੀਮੀਡੀਅਨਜ਼