ਪਿਆਰੇ ਵਿਕੀਮੀਡੀਅਨਜ,

ਕੋਵਿਡ 19 ਮਹਾਂਮਾਰੀ ਦੇ ਦੌਰਾਨ ਭਾਰਤ ਵਿਚ ਵਿਕੀਮੀਡੀਅਨਜ ਦੇ ਸਮਰਥਨ ਲਈ ਇਸ ਦੇ ਚੱਲ ਰਹੇ ਪ੍ਰੋਗਰਾਮ ਦੇ ਹਿੱਸੇ ਦੇ ਤੌਰ ਤੇ, CIS-A2K ਨੇ 'ਮਾਨਸਿਕ ਸਿਹਤ ਅਤੇ ਮਹਾਂਮਾਰੀ ਬਾਰੇ ਜਾਗਰੂਕਤਾ/ਅਨੁਕੂਲਣ ਸੈਸ਼ਨ' ਦਾ ਆਯੋਜਨ ਕੀਤਾ ਹੈ।
ਇਹ ਆਨਲਾਈਨ ਸੈਸ਼ਨ ਮਹਾਂਮਾਰੀ ਨਾਲ ਸਬੰਧਤ ਚਿੰਤਾ, ਤਣਾਅ ਅਤੇ ਸਦਮੇ ਦੇ ਕਾਰਨ, ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਮਾਨਸਿਕ ਸਿਹਤ ਚਿੰਤਾਵਾਂ ਬਾਰੇ ਵਧੇਰੇ ਸਮਝਣ ਲਈ ਹੋਵੇਗਾ ਅਤੇ ਭਾਰਤ ਵਿੱਚ ਸਾਰੇ ਵਿਕਿਮੀਡਿਅਨਜ਼ ਨੂੰ ਸ਼ਮੂਲੀਅਤ ਕਰਨ ਲਈ ਖੁੱਲਾ ਸੱਦਾ ਹੈ। ਇਸ ਇੰਟਰਐਕਟਿਵ ਸੈਸ਼ਨ ਦਾ ਆਦਰਸ਼ਕ ਉਦੇਸ਼ ਹੋਵੇਗਾ:

ਆਮ ਤੌਰ 'ਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਪੈਦਾ ਕਰਨਾ।
ਇਸ ਸਮੇਂ ਵਿਸ਼ੇਸ਼ ਤੌਰ 'ਤੇ ਲੋਕਾਂ ਦੁਆਰਾ ਦਰਪੇਸ਼ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਕਰਨਾ
ਮਾਨਸਿਕ ਸਿਹਤ ਦੇ ਮੁੱਦਿਆਂ ਅਤੇ ਕਾਉਂਸਲਿੰਗ / ਥੈਰੇਪੀ / ਇਲਾਜ ਨਾਲ ਸਬੰਧਤ ਕਿਸੇ ਵੀ ਭੁਲੇਖੇ / ਕਲੰਕ ਨੂੰ ਖਤਮ ਕਰਨਾ
ਅਤੇ ਲੋਕਾਂ ਨੂੰ ਕਾਉਂਸਲਿੰਗ ਸੇਵਾਵਾਂ ਲੈਣ ਲਈ ਉਤਸ਼ਾਹਿਤ ਕਰਨਾ, ਜੇ ਉਹ ਲੋੜ ਨੂੰ ਮਹਿਸੂਸ ਕਰਦੇ ਹਨ।
ਸੈਸ਼ਨ ਦੇ ਵੇਰਵੇ ਹੇਠ ਦਿੱਤੇ ਅਨੁਸਾਰ ਹਨ -


ਮਿਤੀ:ਸ਼ਨੀਵਾਰ, 12 ਜੂਨ 2021
ਸਮਾਂ: 4 to 6 pm (IST)
ਮਹਿਮਾਨ: Dr. Anand Nadkarni, Psychiatrist and founder of IPH
- More about Dr. Anand Nadkarni - http://iphpune.org/wp/about-me/
- LinkedIn profile - https://www.linkedin.com/in/anand-nadkarni-41a290129/?originalSubdomain=in
- Videos on Avahan channel - https://www.youtube.com/c/AVAHANIPH/videos
Registration link -  https://zoom.us/meeting/register/tJUkf-GgrzsiHNN88GTyKAwpSdP82FAI6lCi


ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਮਹੱਤਵਪੂਰਣ ਸੈਸ਼ਨ ਲਈ ਆਪਣਾ ਸਮਾਂ ਸੁਰੱਖਿਅਤ ਕਰਨ ਲਈ, ਉਪਰੋਕਤ ਲਿੰਕ ਤੇ ਰਜਿਸਟਰ ਕਰੋ ਅਤੇ ਆਪਣੇ ਭਾਈਚਾਰਿਆਂ ਵਿੱਚ ਵੀ ਪ੍ਰੋਗਰਾਮ ਨੂੰ ਸਾਂਝਾ ਕਰੋ।


ਆਪਣਾ ਖ਼ਿਆਲ ਰੱਖੋ!


ਸਤਪਾਲ

[User:Satpal (CIS-A2K)]